﻿ਜ਼ਬੂਰ.
128.
ਯਾਤਰਾ ਦਾ ਗੀਤ ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈਅ ਮੰਨਦਾ ਹੈ, ਅਤੇ ਉਸ ਦੇ ਰਾਹਾਂ ਉੱਤੇ ਚੱਲਦਾ ਹੈ! 
ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ, ਤੂੰ ਧੰਨ ਹੋਵੇਂਗਾ ਅਤੇ ਤੇਰਾ ਭਲਾ ਹੋਵੇਗਾ। 
ਤੇਰੀ ਵਹੁਟੀ ਫਲਦਾਰ ਦਾਖ ਵਾਂਗੂੰ ਤੇਰੇ ਘਰ ਦੇ ਅੰਦਰ ਹੋਵੇਗੀ, ਤੇਰੇ ਬੱਚੇ ਜ਼ੈਤੂਨ ਦੇ ਬੂਟਿਆਂ ਵਾਂਗੂੰ ਤੇਰੀ ਮੇਜ਼ ਦੇ ਆਲੇ-ਦੁਆਲੇ ਹੋਣਗੇ। 
ਵੇਖੋ, ਉਹ ਮਨੁੱਖ ਮੁਬਾਰਕ ਹੋਵੇਗਾ, ਜਿਹੜਾ ਯਹੋਵਾਹ ਦਾ ਭੈਅ ਮੰਨਦਾ ਹੈ। 
ਯਹੋਵਾਹ ਸੀਯੋਨ ਤੋਂ ਤੈਨੂੰ ਬਰਕਤ ਦੇਵੇ, ਅਤੇ ਤੂੰ ਜੀਵਨ ਭਰ ਯਰੂਸ਼ਲਮ ਦੀ ਭਲਿਆਈ ਵੇਖੇਂ, 
ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇਂ! ਇਸਰਾਏਲ ਉੱਤੇ ਸਲਾਮਤੀ ਹੋਵੇ। 
